ENQUIRY FORM

    Location

    ASG Hair Transplant Jalandhar – Hair Loss, Hair Fall & PRP Treatment in Jalandhar | Best Hair Transplant in Jalandhar

    422-A, Cool Road, Mota Singh Nagar, Jalandhar, Punjab 144001

    Phone: +91 9915123505

    hair fall remedies

    ਕੀ ਵਾਲ ਝੜ ਰਹੇ ਹਨ, ਤਾਂ ਸਰ੍ਹੋਂ ਦੇ ਤੇਲ ਵਿੱਚ ਪਿਆਜ਼ ਅਤੇ ਲੌਂਗ ਮਿਲਾਓ, ਇਹ ਵਾਲਾਂ ਦਾ ਝੜਨਾ ਘੱਟ ਕਰਦਾ ਹੈ, ਤੇ ਦਿੰਦਾ ਹੈ, ਵਾਲਾਂ ਨੂੰ ਜੜ੍ਹ ਤੋਂ ਮਜ਼ਬੂਤੀ।

    ਅੱਜ ਦੇ ਸਮੇਂ ਵਿੱਚ ਹਰ ਕੋਈ ਲੰਬੇ ਅਤੇ ਸੰਘਣੇ ਵਾਲ ਰੱਖਣਾ ਚਾਹੁੰਦਾ ਹੈ। ਪਰ ਲੋਕਾਂ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਖ਼ਰਾਬ ਜੀਵਨ ਸ਼ੈਲੀ ਹੋਣ ਦੇ ਕਾਰਣ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਹੀ ਵਾਲਾਂ ਦਾ ਝੜਨਾ ਇੱਕ ਆਮ ਸਮੱਸਿਆ ਬਣ ਗਈ ਹੈ। ਅੱਜ ਦੇ ਸਮੇਂ ਵਿੱਚ ਮਰਦ ਅਤੇ ਔਰਤ ਦੋਵੇਂ ਹੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ। 

    ਵਾਲ ਝੜਨ ਦੀ ਸਮੱਸਿਆ ਆਮ ਤੌਰ ‘ਤੇ ਕਿਸੇ ਵੀ ਮੌਸਮ ਵਿੱਚ ਹੋ ਸਕਦੀ ਹੈ। ਬਦਲਦੇ ਮੌਸਮ ਦੇ ਕਾਰਣ ਲੋਕਾਂ ਨੂੰ ਵਾਲ ਝੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਆਪਣੇ ਵਾਲ ਦੇ ਝੜਨ ਨੂੰ ਘੱਟ ਕਰਨ ਲਈ ਕਈ ਮਹਿੰਗੇ ਉਤਪਾਦਾਂ ਨੂੰ ਵਾਲਾਂ ਤੇ ਲਗਾਉਂਦੇ ਹਨ। ਪਰ ਫਿਰ ਵੀ ਉਹਨਾਂ ਦੇ ਵਾਲਾਂ ਨੂੰ ਕੋਈ ਖ਼ਾਸ ਫਾਇਦਾ ਨਹੀਂ ਹੁੰਦਾ। ਬਾਜ਼ਾਰ ਵਿੱਚ ਉਪਲਬਧ  ਉਤਪਾਦਾਂ ਵਿੱਚ ਜ਼ਿਆਦਾਤਰ ਹਾਨੀਕਾਰਕ ਰਸਾਇਣ ਪਾਏ ਜਾਂਦੇ ਹਨ ਜਿਹੜੇ ਕਿ ਵਾਲਾਂ ਨੂੰ ਹੋਰ ਜਿਆਦਾ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੇ ਹਨ। ਜੇਕਰ ਤੁਹਾਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਰਸਾਇਣਕ-ਅਮੀਰ ਉਤਪਾਦਾਂ ਦੀ ਬਜਾਏ ਕੁਝ ਘਰੇਲੂ ਉਪਚਾਰਾਂ ਦਾ ਸਹਾਰਾ ਵੀ ਲੈ ਸਕਦੇ ਹੋਂ। ਇਹਨਾਂ ਘਰੇਲੂ ਉਪਚਾਰਾਂ ਦੇ ਵਿੱਚ ਸਰ੍ਹੋਂ ਦਾ ਤੇਲ ਸ਼ਾਮਲ ਹੈ। ਸਰ੍ਹੋਂ ਦਾ ਤੇਲ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ​​ਕਰਦਾ ਹੈ ਅਤੇ ਟੁੱਟਣ ਤੋਂ ਵੀ ਰੋਕਦਾ ਹੈ। ਜੇਕਰ ਤੁਸੀਂ ਸਰ੍ਹੋਂ ਦੇ ਤੇਲ ਦੀ ਨਿਯਮਿਤ ਵਰਤੋਂ ਕਰਦੇ ਹੋਂ ਤਾਂ ਤੁਸੀਂ ਆਪਣੇ ਰੋਜਾਨਾ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋਂ। ਜਾਣਦੇ ਹਾਂ ਕਿ ਵਾਲ ਝੜਨ ਤੋਂ ਰੋਕਣ ਵਾਸਤੇ ਕਿਵੇਂ ਕਰੀਏ ਸਰ੍ਹੋਂ ਦੇ ਤੇਲ ਦੀ ਵਰਤੋਂ। 

    See also  7 Tricks and Methods to Prevent Hair Loss in Men

    ਸਰ੍ਹੋਂ ਦੇ ਤੇਲ ਦੇ ਫਾਇਦੇ (ਵਾਲਾਂ ਲਈ)

    .ਸਰ੍ਹੋਂ ਦਾ ਤੇਲ ਲੋਕਾਂ ਦੇ ਵਾਲ ਟੁੱਟਣ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਬਹੁਤ ਜਿਆਦਾ ਮਦਦ ਕਰਦਾ ਹੈ। 

    .ਸਰ੍ਹੋਂ ਦਾ ਤੇਲ ਵਿੱਚ ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਹੁੰਦੇ ਹਨ ਜਿਹੜੇ ਕਿ ਵਾਲਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ। 

    .ਇਸ ਵਿੱਚ ਵਿਟਾਮਿਨ-ਈ ਅਤੇ ਐਂਟੀ-ਆਕਸੀਡੈਂਟ ਦੀ ਚੰਗੀ ਮਾਤਰਾ ਹੁੰਦੀ ਹੈ ਜਿਹੜੀ ਕਿ ਵਾਲਾਂ ਨੂੰ ਮਜ਼ਬੂਤੀ ਅਤੇ ਵਾਲਾਂ ਨੂੰ ਝੜਨ ਤੋਂ ਰੋਕਦੀ ਹੈ। 

    ਵਾਲਾਂ ਲਈ ਪਿਆਜ਼ ਦੇ ਫਾਇਦੇ

    .ਪਿਆਜ਼ ਵਿੱਚ ਸਲਫਰ, ਐਂਟੀ-ਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਹੜੇ ਕਿ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। 

    .ਪਿਆਜ਼ ਦਾ ਰਸ ਵਾਲਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਹ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ, ਵਾਲਾਂ ਨੂੰ ਸੰਘਣੇ ਕਰਦਾ ਹੈ ਅਤੇ ਨਵੇਂ ਵਾਲਾਂ ਨੂੰ ਉਗਾਉਣ ਵਿੱਚ ਮਦਦ ਕਰਦਾ ਹੈ। 

    ਵਾਲਾਂ ਲਈ ਲੌਂਗ ਦੇ ਫਾਇਦੇ

    .ਲੌਂਗ ਵਿੱਚ ਮੌਜੂਦ ਪੌਸ਼ਟਿਕ ਤੱਤ ਵਾਲਾਂ ਲਈ ਬਹੁਤ ਜਿਆਦਾ ਫਾਇਦੇਮੰਦ ਹੁੰਦੇ ਹਨ। 

    .ਇਸਦਾ ਮਸਾਲਾ ਵਾਲਾਂ ਦੇ ਵਾਧੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ। 

    .ਲੌਂਗ ਦਾ ਸੇਵਨ ਵਾਲਾਂ ਨੂੰ ਮਜ਼ਬੂਤ ​​ਕਰਦਾ ਹੈ ਅਤੇ ਵਾਲਾਂ ਨਾਲ ਸਬੰਧਤ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। 

    See also  Understanding the Feasibility of Hair Transplants for Total Baldness

    ਲੋੜੀਂਦੀ ਸਮੱਗਰੀ 

    ਇੱਕ ਕੱਪ ਸਰ੍ਹੋਂ ਦਾ ਤੇਲ 

    ਇੱਕ ਕੱਟਿਆ ਹੋਇਆ ਪਿਆਜ਼ 

    10-12 ਲੌਂਗ 

    ਵਾਲਾਂ ਲਈ ਤੇਲ ਬਣਾਉਣ ਦਾ ਢੰਗ :

    ਵਾਲਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦੇਣ ਵਾਲੇ ਇਸ ਤੇਲ ਨੂੰ ਬਣਾਉਣ ਵਾਸਤੇ ਸੱਭ ਤੋਂ ਪਹਿਲਾਂ ਇੱਕ ਪੈਨ ਲਵੋ, ਤੇ ਫਿਰ ਉਸਦੇ ਵਿੱਚ ਸਰ੍ਹੋਂ ਦਾ ਤੇਲ ਪਾਕੇ ਉਸਨੂੰ ਗਰਮ ਕਰੋ। ਇਸ ਵਿੱਚ ਹੁਣ ਲੌਂਗ ਅਤੇ ਪਿਆਜ਼ ਪਾ ਕੇ ਇਸਨੂੰ ਚੰਗੀ ਤਰ੍ਹਾਂ ਉਬਾਲੋ। ਇਸ ਗੱਲ ਧਿਆਨ ਰੱਖੋ ਕਿ ਇਸ ਤੇਲ ਨੂੰ ਉਦੋਂ ਤੱਕ ਉਬਲਣਾ ਹੈ, ਜਦੋਂ ਤੱਕ ਕਿ ਇਸ ਤੇਲ ਦਾ ਰੰਗ ਕਾਲਾ ਨਾ ਹੋ ਜਾਵੇ। ਇਸਤੋਂ ਬਾਅਦ ਇਸਨੂੰ ਠੰਡਾ ਹੋਣ ਦੀਓ। ਤੁਸੀਂ ਇਸਨੂੰ ਕਿਸੇ ਬੋਤਲ ਵਿੱਚ ਸਟੋਰ ਕਰਕੇ ਰੱਖ ਸਕਦੇ ਹੋਂ, ਤੇ ਫਿਰ ਇਸਨੂੰ ਵਾਲਾਂ ਤੇ ਲਗਾ ਸਕਦੇ ਹੋਂ। 

    ਇਸ ਸੁਮੇਲ ਨੂੰ ਲਾਗੂ ਕਰਨ ਦੇ ਫਾਇਦੇ

    ਤੇਲ, ਪਿਆਜ਼ ਅਤੇ ਲੌਂਗ ਦੇ ਮਿਸ਼੍ਰਣ ਨੂੰ ਵਾਲਾਂ ਤੇ ਲਗਾਉਣ ਨਾਲ ਵਾਲਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਜਿਵੇਂ ਕਿ, 

    .ਪਿਆਜ਼ ਵਿੱਚ ਗੰਧਕ ਅਤੇ ਐਂਟੀ-ਆਕਸੀਡੈਂਟ ਗੁਣ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜਿਹੜੇ ਕਿ ਵਾਲਾਂ ਨੂੰ ਮਜ਼ਬੂਤ ​​ਬਣਾਉਂਦੇ ਹਨ। 

    .ਲੌਂਗ ਵਿੱਚ ਕਈ ਵਿਟਾਮਿਨ, ਆਇਰਨ, ਕੈਲਸ਼ੀਅਮ, ਬੀਟਾ ਕੈਰੋਟੀਨ ਅਤੇ ਐਂਟੀ-ਆਕਸੀਡੈਂਟ ਦੇ ਗੁਣ ਪਾਏ ਜਾਂਦੇ ਹਨ, ਜਿਹੜੇ ਕਿ ਵਾਲਾਂ ਦੇ ਝੜਨ, ਤੋਂ ਪਹਿਲਾਂ ਸਫੈਦ ਹੋਣ ਅਤੇ ਡੈਂਡਰਫ ਵਰਗੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਦੇ ਹਨ। 

    ਜੇਕਰ ਦੇਖਿਆ ਜਾਵੇ ਤਾਂ, ਵਾਲਾਂ ਦੀ ਸਿਹਤ ਲਈ ਸਰ੍ਹੋਂ ਦਾ ਤੇਲ ਸਭ ਤੋਂ ਵਧੀਆ ਹੁੰਦਾ ਹੈ। ਇਹ ਵਾਲਾਂ ਦੇ ਝੜਨ ਨੂੰ ਕੰਟਰੋਲ ਕਰਦਾ ਹੈ, ਅਤੇ ਵਾਲਾਂ ਦੀ ਮਜਬੂਤੀ ਨੂੰ ਬਣਾਉਂਦਾ ਹੈ। ਇਸਨੂੰ ਆਪਣੀ ਖੋਪੜੀ ਤੇ ਲਗਾਓ ਅਤੇ ਵਾਲਾਂ ਨੂੰ ਧੋਣ ਤੋਂ ਪਹਿਲਾਂ ਇਸਨੂੰ 1ਘੰਟੇ ਤੱਕ ਲਗਾ ਕੇ ਰੱਖੋ ਜਾਂ ਫਿਰ ਤੁਸੀਂ ਇਸਨੂੰ ਪੂਰੀ ਰਾਤ ਲਗਾ ਕੇ ਰੱਖ ਸਕਦੇ ਹੋਂ। ਤੇ ਫਿਰ ਕਿਸੇ ਹਲਕੇ ਸ਼ੈਂਪੂ ਦੀ ਵਰਤੋਂ ਨਾਲ ਵਾਲਾਂ ਨੂੰ ਧੋਵੋ। ਇਸਤੋਂ ਬਾਅਦ ਤੁਸੀਂ ਦੇਖੋਂਗੇ ਕਿ ਇਹ ਤੇਲ ਤੁਹਾਡੇ ਵਾਲਾਂ ਲਈ ਕਿੰਨਾ ਜ਼ਿਆਦਾ ਫਾਇਦੇਮੰਦ ਹੈ। 

    See also  Is it true that balding can lead to psychological and emotional problems?

    ਸਿੱਟਾ : ਵਾਲ ਲੋਕਾਂ ਦੀ ਖੂਬਸੂਰਤੀ ਨੂੰ ਨਿਖਾਰਦੇ ਹਨ ਤੇ ਇਹਨਾਂ ਦੀ ਦੇਖਭਾਲ ਕਰਨਾ ਬਹੁਤ ਜਰੂਰੀ ਹੁੰਦਾ ਹੈ। ਵਾਲਾਂ ਦੇ ਲਈ ਸਰ੍ਹੋਂ ਦਾ ਤੇਲ ਸੱਭ ਤੋਂ ਵਧਿਆ ਹੁੰਦਾ ਹੈ ਅਤੇ ਜੇਕਰ ਇਸਨੂੰ ਲੌਂਗ ਅਤੇ ਪਿਆਜ਼ ਮਿਲਾ ਕੇ ਖੋਪੜੀ ਤੇ ਲਗਾਇਆ ਜਾਵੇ ਤਾਂ ਇਹ ਵਾਲਾਂ ਨੂੰ ਜੜ੍ਹ ਤੋਂ ਮਜਬੂਤ ਕਰਦਾ ਹੈ ਅਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਜੇਕਰ ਇਸਦੀ ਵਰਤੋਂ ਕਰਨ ਤੋਂ ਬਾਅਦ ਵੀ ਤੁਹਾਡੇ ਵਾਲਾਂ ਦਾ ਝੜਨਾ ਘੱਟ ਨਹੀਂ ਹੋ ਰਿਹਾ ਹੈ, ਤੇ ਤੁਸੀਂ ਇਸਤੋਂ ਪ੍ਰੇਸ਼ਾਨ ਹੋਂ ਅਤੇ ਵਾਲਾਂ ਦਾ ਇਆਜ਼ ਲੱਭ ਰਹੇ ਹੋਂ ਤਾਂ ਤੁਸੀਂ ਅੱਜ ਹੀ ਏ. ਐਸ.ਜੀ.ਹੇਅਰ ਟਰਾਂਸਪਲਾਂਟ ਸੈਂਟਰ ਵਿੱਖੇ ਜਾਕੇ ਤੁਸੀਂ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਇਲਾਜ਼ ਦੀ ਪੂਰੀ ਜਾਣਕਾਰੀ ਲੈ ਸਕਦੇ ਹੋਂ।