ENQUIRY FORM

    highlighting excessive hair loss and the need for hair transplant consultation

    ਵਾਲਾਂ ਦਾ ਕਿੰਨਾ ਝੜਨਾ ਇੱਕ ਦਿਨ ਵਿੱਚ ਆਮ ਗੱਲ ਹੈ? ਡਾਕਟਰ ਤੋਂ ਜਾਣੋ

    ਆਮਤੌਰ ਤੇ ਜ਼ਿਆਦਾਤਰ ਲੋਕ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਹਾਲਾਂਕਿ ਇਸ ਗੱਲ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਕਿ ਵਾਲਾਂ ਦਾ ਝੜਨਾ ਇੱਕ ਕੁਦਰਤੀ ਚੱਕਰ ਹੈ। ਇਸਦਾ ਮਤਲਬ ਹੈ ਕਿ ਹਰ ਵਾਰੀ ਵਾਲਾਂ ਦਾ ਝੜਨਾ ਇੱਕ ਚਿੰਤਾ ਦਾ ਵਿਸ਼ਾ ਨਹੀਂ ਹੁੰਦਾ ਹੈ। ਵਾਲਾਂ ਤੇ ਕੰਘੀ ਕਰਦੇ ਸਮੇਂ ਜਾਂ ਫਿਰ ਵਾਲਾਂ ਨੂੰ ਧੋਣ ਵੇਲੇ ਵਾਲਾਂ ਦਾ ਝੜਨਾ ਇੱਕ ਆਮ ਗੱਲ ਹੁੰਦੀ ਹੈ। ਪਰ ਲੋਕਾਂ ਦੀ ਵਿਅਸਤ ਜੀਵਨ ਸ਼ੈਲੀ ਦੇ ਕਾਰਣ, ਉਹ ਆਪਣੇ ਵਾਲਾਂ ਦੀ ਦੇਖਭਾਲ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਪਾਉਂਦੇ। ਇਸਦੇ ਕਾਰਣ ਹੀ ਲੋਕਾਂ ਦੇ ਵਾਲ ਕਮਜ਼ੋਰ ਅਤੇ ਜ਼ਿਆਦਾ ਮਾਤਰਾ ਵਿੱਚ ਝੜਨ ਲੱਗ ਜਾਂਦੇ ਹਨ। ਇਸਦੇ ਨਾਲ ਹੀ ਲੋਕਾਂ ਦੀ ਮਾੜੀ ਖ਼ੁਰਾਕ ਅਤੇ ਪੌਸ਼ਟਿਕ ਤੱਤਾਂ ਦੀ ਘਾਟ ਵਾਲ ਝੜਨ ਦਾ ਇੱਕ ਮੁੱਖ ਕਾਰਣ ਬਣਦੀ ਹੈ। ਜੇਕਰ ਹਰ ਰੋਜ਼ ਤੁਹਾਡੇ ਬਹੁਤ ਜ਼ਿਆਦਾ ਮਾਤਰਾ ਵਿੱਚ ਵਾਲ ਝੜਦੇ ਹਨ, ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਇਸ ਤਰ੍ਹਾਂ ਦੀ ਸਥਿਤੀ ਵਿੱਚ ਤੁਹਾਨੂੰ ਆਪਣੇ ਵਾਲਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਪਰ ਕੀ ਤੁਸੀਂ ਇਸ ਬਾਰੇ ਜਾਣਦੇ ਹੋਂ ਕਿ ਹਰ ਰੋਜ਼ ਕਿੰਨੇ ਵਾਲਾਂ ਦਾ ਝੜਨਾ ਆਮ ਗੱਲ ਹੈ? ਆਓ ਇਸ ਲੇਖ ਦੁਆਰਾ ਜਾਣਕਰੀ ਲੈਂਦੇ ਹਾਂ ਕਿ ਸਾਨੂੰ ਕਿਸ ਟਾਈਮ ਆਪਣੇ ਵਾਲਾਂ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ। 

     

    ਵਿਅਕਤੀ ਲਈ ਇੱਕ ਦਿਨ ਵਿੱਚ ਕਿੰਨੇ ਵਾਲਾਂ ਦਾ ਝੜਨਾ ਆਮ ਗੱਲ ਹੈ?

    ਆਮ ਤੌਰ ਤੇ ਵਿਅਕਤੀ ਦੇ ਵਾਲਾਂ ਦਾ ਝੜਨਾ ਸਰੀਰ ਦਾ ਕੁਦਰਤੀ ਨਵੀਨੀਕਰਣ ਚੱਕਰ ਹੈ। ਇਸਦਾ ਮਤਲਬ ਹੈ ਕਿ ਵਿਅਕਤੀ ਦੇ ਵਾਲ ਝੜਦੇ ਹਨ ਅਤੇ ਨਵੇਂ ਵਾਲ ਆਪਣੇ ਆਪ ਉੱਗ ਆਉਂਦੇ ਹਨ। ਮਾਹਿਰਾਂ ਦੇ ਅਨੁਸਾਰ, ਇੱਕ ਵਿਅਕਤੀ ਲਈ ਇੱਕ ਦਿਨ ਵਿੱਚ ਲਗਭਗ 50-100 ਵਾਲ ਝੜਨਾ ਆਮ ਗੱਲ ਹੈ। ਸਾਡੀ ਖੋਪੜੀ ਦੇ ਵਿੱਚ ਘੱਟੋ-ਘੱਟ ਇੱਕ ਲੱਖ ਵਾਲਾਂ ਦੇ ਫੋਲੀਕਲਸ ਹੁੰਦੇ ਹਨ, ਤੇ ਹਰ ਵਾਲਾਂ ਦਾ ਫੋਲੀਕਲ ਇੱਕ ਚੱਕਰ ਵਿੱਚੋਂ ਲੰਘਦਾ ਹੈ। ਜਿਸਦੇ ਵਿੱਚ ਵਿਅਕਤੀ ਦੇ ਵਾਲ ਵੱਧਦੇ ਹਨ, ਉਹ ਪਹਿਲਾ ਪੜਾਅ ਐਨਾਜੇਨ ਦਾ ਹੁੰਦਾ ਹੈ ਅਤੇ ਇਸ ਤੋਂ ਬਾਅਦ ਟੇਲੋਜਨ ਪੜਾਅ ਆਉਂਦਾ ਹੈ, ਜਿਸਨੂੰ ਆਰਾਮ ਵਾਲਾ ਪੜਾਅ ਵੀ ਕਿਹਾ ਜਾਂਦਾ ਹੈ, ਜਿਸਦੇ ਵਿੱਚ ਵਿਅਕਤੀ ਦੇ ਵਾਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ। ਆਮਤੌਰ ਤੇ ਵਿਅਕਤੀ ਦੇ ਵਾਲਾਂ ਦਾ ਝੜਨਾ ਅਤੇ ਵਾਲਾਂ ਦੇ ਵਾਧੇ ਦਾ ਇਹ ਚੱਕਰ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਕਿ ਫੋਲੀਕਲ ਸਰਗਰਮ ਰਹਿੰਦਾ ਹੈ ਅਤੇ ਨਵੇਂ ਵਾਲ ਵੱਧਦੇ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ, ਕੁਝ ਵਾਲ ਝੜਨ ਨਾਲ ਵਾਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। 

     

    ਵਾਲਾਂ ਦੇ ਝੜਨ ‘ਤੇ ਕਦੋਂ ਧਿਆਨ ਦੇਣ ਦੀ ਲੋੜ ਹੁੰਦੀ ਹੈ?

     

    1. ਲਗਾਤਾਰ ਵਾਲਾਂ ਦਾ ਪਤਲਾ ਹੋਣਾ

    ਲੋਕਾਂ ਦੇ ਵਾਲ ਝੜਨਾ ਇੱਕ ਆਮ ਸਮੱਸਿਆ ਹੈ। ਜੇਕਰ ਤੁਸੀਂ ਹਰ ਰੋਜ਼ ਬਹੁਤ ਜ਼ਿਆਦਾ ਵਾਲ ਝੜਨ ਤੋਂ ਪ੍ਰੇਸ਼ਾਨ ਹੋਂ, ਤਾਂ ਤੁਹਾਨੂੰ ਆਪਣੇ ਵਾਲਾਂ ਦੇ ਉੱਪਰ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸਤੋਂ ਇਲਾਵਾ ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਪਤਲੇ ਹੋ ਗਏ ਹਨ, ਤਾਂ ਤੁਹਾਡੇ ਵਾਲਾਂ ਦਾ ਇਹ ਪਤਲਾਪਣ ਕਿਸੇ ਵੱਡੇ ਕਾਰਣ ਕਰਕੇ ਹੋ ਸਕਦਾ ਹੈ। 

     

    1. ਖੋਪੜੀ ਦੀ ਦਿੱਖ

    ਵਾਲਾਂ ਦੀ ਸਹੀ ਦੇਖਭਾਲ ਨਾ ਕਰਨ ਤੇ ਵਿਅਕਤੀ ਦੇ ਵਾਲ ਝੜਦੇ ਹਨ। ਜਦੋਂ ਤੁਹਾਡੇ ਵਾਲ ਬਹੁਤ ਜ਼ਿਆਦਾ ਝੜਨ ਲੱਗ ਜਾਂਦੇ ਹਨ ਤਾਂ ਤੁਹਾਡੀ ਖੋਪੜੀ ਦਿਖਾਈ ਦਿੰਦੀ ਹੈ। ਇਸਤੋਂ ਇਲਾਵਾ ਤੁਹਾਡੇ ਵਾਲ ਮੱਥੇ ਜਾਂ ਜੜ੍ਹਾਂ ਤੋਂ ਜ਼ਿਆਦਾ ਡਿੱਗਣ ਲੱਗ ਪੈਂਦੇ ਹਨ। ਇਸ ਤਰ੍ਹਾਂ ਦੀ ਸਥਿਤੀ ਵਿੱਚ, ਤੁਹਾਨੂੰ ਗੰਜਾਪਨ ਮਹਿਸੂਸ ਹੋਣਾ ਸ਼ੁਰੂ ਹੋ ਸਕਦਾ ਹੈ। 

     

    1. ਖੋਪੜੀ ਵਿੱਚ ਦਰਦ

    ਤੁਹਾਨੂੰ ਆਮ ਤੌਰ ਤੇ ਖੋਪੜੀ ਦੇ ਨਾਲ ਸਬੰਧਤ ਸਮੱਸਿਆਵਾਂ ਨੂੰ ਕਦੇ ਵੀ ਨਜ਼ਰਅੰਦਾਜ਼ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ। ਤੁਹਾਨੂੰ ਜੇਕਰ ਆਪਣੀ ਖੋਪੜੀ ਦੇ ਵਿੱਚ ਇਨਫੈਕਸ਼ਨ, ਲਾਲੀ ਜਾਂ ਜਲਣ ਵਰਗੀਆਂ ਸਮੱਸਿਆਵਾਂ ਮਹਸੂਸ ਹੁੰਦੀਆਂ ਹਨ, ਤਾਂ ਤੁਹਾਨੂੰ ਤੁਰੰਤ ਆਪਣੇ ਡਾਕਟਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕਿਉਂਕਿ ਖੋਪੜੀ ਨਾਲ ਸਬੰਧਤ ਇਹ ਸਮੱਸਿਆ ਕਿਸੇ ਵੀ ਵੱਡੀ ਸਮੱਸਿਆ ਦਾ ਕਾਰਣ ਹੋ ਸਕਦੀ ਹੈ। 

     

    ਬਹੁਤ ਜ਼ਿਆਦਾ ਵਾਲ ਝੜਨ ਦੇ ਕੀ ਕਾਰਣ ਹਨ?

    ਜੇਕਰ ਤੁਹਾਡੇ ਇੱਕ ਦਿਨ ਦੇ ਵਿੱਚ 100 ਤੋਂ ਵੱਧ ਵਾਲ ਝੜਦੇ ਹਨ, ਜਾਂ ਫਿਰ ਤੁਸੀਂ ਆਪਣੇ ਵਾਲਾਂ ਦਾ ਇੱਕ ਵੱਡਾ ਸਮੂਹ ਝੜਦਾ ਦੇਖਦੇ ਹੋਂ, ਤਾਂ ਇਸਦਾ ਮਤਲਬ ਹੈ, ਕਿ ਤੁਹਾਡੇ ਵਾਲ ਲੋੜ ਤੋਂ ਜ਼ਿਆਦਾ ਝੜ ਰਹੇ ਹਨ। ਜਿਵੇਂ-ਜਿਵੇਂ ਵਿਅਕਤੀ ਦੇ ਵਾਲ ਪਤਲੇ ਹੁੰਦੇ ਜਾਂਦੇ ਹਨ, ਇਹ ਘੱਟ ਹੁੰਦੇ ਜਾਂਦੇ ਹਨ। ਹਾਲਾਂਕਿ ਵਿਅਕਤੀ ਦੇ ਆਮ ਵਾਲਾਂ ਦਾ ਝੜਨਾ ਆਪਣੀ ਪ੍ਰਕਿਰਿਆ ਦੇ ਅਨੁਸਾਰ ਵਾਪਸ ਆ ਜਾਂਦੇ ਹਨ। ਆਮ ਤੌਰ ਤੇ ਵਿਅਕਤੀ ਵਿੱਚ ਵਾਲਾਂ ਦਾ ਝੜਨਾ ਉਦੋਂ ਹੁੰਦਾ ਹੈ ਜਦੋਂ ਫੋਲੀਕਲ ਵਾਲਾਂ ਨੂੰ ਪੈਦਾ ਕਰਨਾ ਬੰਦ ਕਰ ਦਿੰਦਾ ਹੈ। ਇਸਦੇ ਪਿੱਛੇ ਕਈ ਕਾਰਣ ਹੁੰਦੇ ਹਨ ਜਿਵੇਂ ਕਿ, 

     

    1. ਬਹੁਤ ਜ਼ਿਆਦਾ ਤਣਾਅ ਲੈਣਾ

    ਕਿਸੇ ਵਿਅਕਤੀ ਵਿੱਚ ਬਹੁਤ ਜ਼ਿਆਦਾ ਤਣਾਅ, ਉਸਦੇ ਵਾਲਾਂ ਦੇ ਝੜਨ ਦਾ ਕਾਰਣ ਬਣ ਸਕਦਾ ਹੈ। ਇਸਦੇ ਨਾਲ ਹੀ ਜੇਕਰ ਤੁਸੀਂ ਬਹੁਤ ਜ਼ਿਆਦਾ ਤਣਾਅ ਵਿੱਚ ਰਹਿੰਦੇ ਹੋ, ਤਾਂ ਤੁਹਾਡੇ ਵਾਲ ਝੜ ਸਕਦੇ ਹਨ। ਕਿਉਂਕਿ ਤਣਾਅ ਵਿਅਕਤੀ ਦੇ ਸਰੀਰ ਵਿੱਚ ਰਟੀਸੋਲ ਹਾਰਮੋਨ ਦੇ ਸੰਤੁਲਨ ਨੂੰ ਵਿਗਾੜ ਸਕਦਾ ਹੈ, ਜਿਹੜਾ ਕਿ ਵਾਲਾਂ ਦੇ ਰੋਮਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। 

     

    1. ਮਾੜੀ ਖੁਰਾਕ ਲੈਣਾ

    ਅੱਜ ਦੇ ਸਮੇਂ ਵਿੱਚ ਲੋਕਾਂ ਦੀ ਮਾੜੀ ਖ਼ੁਰਾਕ ਹੋਣ ਕਰਕੇ ਉਹਨਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ। ਜਿਸਦੇ ਵਿੱਚ ਉਹਨਾਂ ਦੇ ਵਾਲਾਂ ਦੀ ਸਿਹਤ ਵੀ ਖਰਾਬ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਵਾਲਾਂ ਨੂੰ ਮਜ਼ਬੂਤ ​​ਬਣਾਉਣ ਦੇ ਲਈ ਪੌਸ਼ਟਿਕ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ। ਜੇਕਰ ਤੁਸੀਂ ਇਹਨਾਂ ਸਾਰੇ ਪੌਸ਼ਟਿਕ ਤੱਤਾਂ ਨੂੰ ਲੋੜੀਂਦੀ ਮਾਤਰਾ ਵਿੱਚ ਨਹੀਂ ਲੈਂਦੇ ਤਾਂ ਇਸਦੇ ਕਾਰਣ ਤੁਹਾਡੇ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਸਕਦੀਆਂ ਹਨ। ਇਸ ਕਰਕੇ ਇਹਨਾਂ ਸਾਰੇ ਪੌਸ਼ਟਿਕ ਤੱਤਾਂ ਦੀ ਲੋੜੀਂਦੀ ਮਾਤਰਾ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਅਤੇ ਇਹਨਾਂ ਨੂੰ  ਲੈਣਾ ਯਕੀਨੀ ਬਣਾਓ।

     

    1. ਕੋਈ ਸਿਹਤ ਸਮੱਸਿਆ 

    ਵਿਅਕਤੀ ਨੂੰ ਕੋਈ ਸਿਹਤ ਸਮੱਸਿਆ ਹੋਣ ਤੇ ਵਾਲਾਂ ਦੇ ਝੜਨ ਦੀ ਸਮੱਸਿਆ ਹੋ ਸਕਦੀ ਹੈ। ਹਾਲਾਂਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਸਿਹਤ ਸਮੱਸਿਆ ਹੈ, ਜਾਂ ਇਹ ਸਮੱਸਿਆ ਕੁਝ ਦਿਨ ਪਹਿਲਾਂ ਹੀ ਠੀਕ ਹੋ ਗਈ ਹੈ, ਤਾਂ ਤੁਹਾਡੇ ਵਾਲ ਝੜ ਸਕਦੇ ਹਨ। ਇਸਦੇ ਕਾਰਣ ਤੁਹਾਡੇ ਸਰੀਰ ਦੀ ਕੁਦਰਤੀ ਪ੍ਰਕਿਰਿਆ ਦੇ ਵਿੱਚ ਵਿਘਨ ਪੈ ਸਕਦਾ ਹੈ। ਜਿਸਦੇ ਕਾਰਣ ਤੁਹਾਡੇ ਵਾਲ ਜ਼ਿਆਦਾ ਮਾਤਰਾ ਵਿੱਚ ਝੜਦੇ ਹਨ। 

     

    1. ਗਲਤ ਵਾਲਾਂ ਦੀ ਦੇਖਭਾਲ ਵਾਲੇ ਉਤਪਾਦ

    ਜੇਕਰ ਤੁਸੀਂ ਹੁਣਿ ਨਵੇਂ ਵਾਲਾਂ ਦੇ ਉਤਪਾਦਾਂ ਦੀ ਵਰਤੋਂ ਸ਼ੁਰੂ ਕੀਤੀ ਹੈ, ਤਾਂ ਇਸਦੇ ਨਾਲ ਤੁਹਾਡੇ ਵਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਝੜ ਸਕਦੇ ਹਨ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਗਲਤ ਵਾਲਾਂ ਦੀ ਦੇਖਭਾਲ ਵਾਲੇ ਉਤਪਾਦ ਤੁਹਾਡੀ ਖੋਪੜੀ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜਿਸਦੇ ਕਾਰਣ ਤੁਹਾਡੇ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਇਸਦੇ ਨਾਲ ਹੀ ਤੁਹਾਡੇ ਵਾਲ ਹੋਰ ਵੀ ਜ਼ਿਆਦਾ ਝੜ ਸਕਦੇ ਹਨ। 

    ਸਿੱਟਾ : ਲੋਕਾਂ ਵਿੱਚ ਵਾਲਾਂ ਦਾ ਝੜਨਾ ਇੱਕ ਆਮ ਸਮੱਸਿਆ ਹੈ। ਇੱਕ ਦਿਨ ਵਿੱਚ ਲਗਭਗ 50-100 ਵਾਲ ਝੜਨਾ ਆਮ ਗੱਲ ਹੈ। ਜੇਕਰ ਤੁਹਾਡੇ 2 ਹਫ਼ਤਿਆਂ ਤੋਂ ਵੱਧ ਲਗਾਤਾਰ ਵਾਲ ਝੜ ਰਹੇ ਹਨ ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਇਸਦੇ ਲਈ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਵਾਲਾਂ ਦਾ ਝੜਨਾ ਘੱਟ ਕਰਨ ਦੇ ਲਈ ਤੁਹਾਨੂੰ ਸਹੀ ਖ਼ੁਰਾਕ ਅਤੇ ਇਸਦੀ ਚੰਗੀ ਦੇਖਭਾਲ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਵੀ ਵਾਲਾਂ ਦੇ ਝੜਨ ਦੀ ਸਮੱਸਿਆ ਹੈ ਅਤੇ ਇਹ ਬਹੁਤ ਜ਼ਿਆਦਾ ਗੰਭੀਰ ਹੋ ਗਈ ਹੈ, ਤੇ ਤੁਸੀਂ ਇਸਦਾ ਇਲਾਜ਼ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਅੱਜ ਹੀ ਏ. ਐਸ. ਜੀ. ਹੇਅਰ ਟ੍ਰਾਂਸਪਲਾਂਟ ਸੈਂਟਰ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਇਲਾਜ਼ ਬਾਰੇ ਜਾਣਕਾਰੀ ਲੈ ਸਕਦੇ ਹੋਂ।